xxx of yyy characters
Join Group
Google Translation: Off

When Google Translation is on, topics and messages in this group will be machine-translated to your language by Google.

Messages


Topic: Main Dharti Punjab Di...
ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉੱਜੜ ਗਈ
ਵੇ ਮੈਂ ਵੱਸਦੀ ਉੱਜੜ ਗਈ, ਲੋਕੋਵੱਸਦੀ ਉੱਜੜ ਗਈ
ਅੱਜ ਮੇਰੇ ਪੁੱਤਰਾਂ ਨੇ ਲੁੱਟਿਆ ਜੋ ਕੁਛ ਮੇਰਾ ਸੀ
ਵੇ ਮੈਂ ਵੱਸਦੀ ਉੱਜੜ ਗਈ, ਲੋਕੋ ਵੱਸਦੀ ਉੱਜੜ ਗਈ

ਦੋ ਸੌ ਸਾਲ ਮੈਂ ਅੰਗਰੇਜ਼ਾਂ ਦੀ ਜੂਠੀ ਪੱਤਲ ਖਾਧੀ
ਸੂਰਮੇਓ ਸਰਦਾਰੋ (ਹੁਣ) ਮੈਂਨੂੰ ਲੈ ਕੇ ਦੇਓ ਆਜ਼ਾਦੀ
ਮੈਂ ਗੈਰਾਂ ਦੇ ਠੁੱਡੇ ਠੇਡੇ ਹੋਰ ਨਹੀਂ ਸਹਿ ਸਕਦੀ
ਮੈਂ ਗੈਰਾਂ ਦੀ ਬੁੱਕਲ ਦੇ ਵਿਚ ਨੰਗੀ ਨਹੀਂ ਬਹਿ ਸਕਦੀ

ਜਲ੍ਹਿਆਂਵਾਲੇ ਬਾਗ਼ ‘ਚ ਮੇਰਾ ਸੀਨਾ ਛਲਨੀ ਕੀਤਾ
ਓਸ ਗੋਰੇ ਕਾਤਿਲ ਨੇ ਮੇਰੀ ਮਮਤਾ ਦਾਲਹੂ ਪੀਤਾ
ਹਾਏ ਵੈਸਾਖੀ! ਕਣਕਾਂ ਦੀ ਥਾਂ ਦਾਤੀ ਮੇਰੇ ਪੁੱਤਰਾਂ ਦੇ ਗਲ਼ ਪਈ
ਵੇ ਮੈਂ ਵੱਸਦੀ ਉੱਜੜ ਗਈ, ਲੋਕੋ ਵੱਸਦੀ ਉੱਜੜ ਗਈ

ਪੁੱਤਰਾਂ ਦੀ ਕੁਰਬਾਨੀ ਨੂੰ ਮੈਂ ਅਜੇ ਨਹੀਂ ਸਾਂ ਭੁੱਲੀ
ਲੀਡਰਸ਼ਿਪ ਦੇਭੁੱਖਿਆਂ ਨੇ ਮੈਨੂੰ ਫੇਰ ਚਢਾਇਆ ਸੂਲ਼ੀ
ਆਪਣੇ ਪੁੱਤਰਾਂ ਦੇ ਹੱਥੌਂ ਮੈਂ ਉਸ ਦਿਨ ਹੋ ਗਈ ਰੰਡੀ
ਪਾਕਿਸਤਾਨ ਬਣਾ ਕੇ ਜਦ ਮੈਂ ਦੋ ਹਿੱਸੇਆਂ ਵਿੱਚ ਵੰਡੀ

ਆਪਣੇ ਦੇਸ਼ ‘ਚ ਆਪਣੇ ਹੀ ਪੁੱਤਰ ਪਰਦੇਸੀ ਜੇ ਹੋਗੇ
ਉੱਜੜ ਗਏ ਕੁਛ ਮਰ ਮੁੱਕ ਗਏ ਕੁਛ ਮਰਿਆਂ ਵਰਗੇ ਹੋ ਗਏ
ਅਨਹੋਣੀ ਦੇ ਕਿੱਸੇ ਥੋਂਨੂੰ ਦੱਸਾਂ ਮੈਂ ਕੀ ਕੀ
ਵੇ ਮੈਂ ਵੱਸਦੀ ਉੱਜੜ ਗਈ, ਲੋਕੋ ਵੱਸਦੀ ਉੱਜੜ ਗਈ

ਸੱਚ ਲਈ ਮੇਰੇ ਪੁੱਤਰਾਂ ਨੇ ਜਦ ਹੱਕ ਕਿਸੇ ਤੋਂ ਮੰਗੇ
ਸਮੇ ਦੀਆਂ ਸਰਕਾਰਾਂ ਨੇ ਸਭ ਫੜ ਕੇ ਸੂਲ਼ੀ ਟੰਗੇ
ਸੱਚ ਨੂੰ ਫਾਂਸੀ, ਝੂਠ ਨੂੰ ਰੁਤਬੇ ਮੈਡਲ ਤਗਮੇ ਲਾਏ
ਏਨੇ ਸਸਤੇ ਘਟੀਆ ਮੇਰੇ ਪੁੱਤਰਾਂ ਦੇ ਮੁੱਲ ਪਾਏ

ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ
ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ
ਪੰਜ ਦਰਿਆਵਾਂ ਦੀ ਲਾਡਲੀ ਮੈਂ ਇਕਲੌਤੀ ਧੀ
ਵੇ ਮੈਂ ਵੱਸਦੀ ਉੱਜੜ ਗਈ, ਲੋਕੋ ਵੱਸਦੀ ਉੱਜੜ ਗਈ

ਊਧਮ ਸਿੰਘ ਸਰਦਾਰ ਮੇਰਾ ਜਦ ਲੰਡਨ ਦੇ ਵਿੱਚ ਗੱਜਿਆ
ਭਗਤ ਸਿੰਘ ਨੇ ਪਗੜੀ ਲਾਹ ਮੇਰਾ ਨੰਗੀ ਦਾ ਸਿਰ ਕੱਜਿਆ
ਅੱਜ ਤੁਸੀਂ ਉਸ ਪਗੜੀ ਨੂੰ ਵੀ ਕੀਤਾ ਲੀਰਾਂ-ਲੀਰਾਂ
ਮੈਂ ਅਪਣੇ ਪੁੱਤਰਾਂ ਦੇ ਹੱਥੋਂ ਮਿਟ ਗਈ ਵਾਂਗ ਲਕੀਰਾਂ

ਪੁੱਤਰਾਂ ਦੀ ਕੁਰਬਾਨੀ ਦਾ ਮੈਂ ਕਿਸ ਹੱਟੀਓਂ ਮੁੱਲ ਵੱਟਾਂ
ਦੱਸੋ ਵੇ ਮੈਂ ਦੱਸੋ ਰੰਡੀ ਕਿਵੇਂ ਰੰਡੇਪਾ ਕੱਟਾਂ
ਓਹ ਪੁੱਤਰ ਤੇ ਤੁਰ ਗਏ ਮੇਰੀ ਕਦਰ ਜਿੰਨ੍ਹਾਂ ਨੂੰ ਸੀ
ਵੇ ਮੈਂ ਵੱਸਦੀ ਉੱਜੜ ਗਈ, ਲੋਕੋ ਵੱਸਦੀ ਉੱਜੜ ਗਈ
ਵੇ ਮੈਂ ਵੱਸਦੀ ਉੱਜੜ ਗਈ..............................
Aug 13, 2008
11:01 AM


Note: To add an image or link in your message, use <img src="http://www.hi5.com/example.jpg"> or <a href="http://www.hi5.com/example.html">Text </a>

 
 

  

Title
body
 

Purchase additional coins

You need an additional: hi5 Coins hi5 Coins

Get Coins No Thanks